|
ਜਹ ਦੇਖਾ, ਤਹ ਰਹਿਆ ਸਮਾਇ ॥੩॥
ਅੰਤਰਿ ਸਹਸਾ, ਬਾਹਰਿ ਮਾਇਆ; ਨੈਣੀ ਲਾਗਸਿ ਬਾਣੀ ॥
ਪ੍ਰਣਵਤਿ ਨਾਨਕੁ ਦਾਸਨਿ ਦਾਸਾ; ਪਰਤਾਪਹਿਗਾ ਪ੍ਰਾਣੀ ॥੪॥੨॥
ਰਾਮਕਲੀ ਮਹਲਾ ੧ ॥
ਜਿਤੁ ਦਰਿ ਵਸਹਿ, ਕਵਨੁ ਦਰੁ ਕਹੀਐ? ਦਰਾ ਭੀਤਰਿ ਦਰੁ ਕਵਨੁ ਲਹੈ ॥
ਜਿਸੁ ਦਰ ਕਾਰਣਿ ਫਿਰਾ ਉਦਾਸੀ; ਸੋ ਦਰੁ ਕੋਈ ਆਇ ਕਹੈ ॥੧॥
ਕਿਨ ਬਿਧਿ, ਸਾਗਰੁ ਤਰੀਐ ॥
ਜੀਵਤਿਆ, ਨਹ ਮਰੀਐ ॥੧॥ ਰਹਾਉ ॥
ਦੁਖੁ ਦਰਵਾਜਾ ਰੋਹੁ ਰਖਵਾਲਾ; ਆਸਾ ਅੰਦੇਸਾ ਦੁਇ ਪਟ ਜੜੇ ॥
ਮਾਇਆ ਜਲੁ ਖਾਈ, ਪਾਣੀ ਘਰੁ ਬਾਧਿਆ; ਸਤ ਕੈ ਆਸਣਿ ਪੁਰਖੁ ਰਹੈ ॥੨॥
ਕਿੰਤੇ ਨਾਮਾ, ਅੰਤੁ ਨ ਜਾਣਿਆ; ਤੁਮ ਸਰਿ ਨਾਹੀ ਅਵਰ ਹਰੇ ॥
ਊਚਾ ਨਹੀ ਕਹਣਾ, ਮਨ ਮਹਿ ਰਹਣਾ; ਆਪੇ ਜਾਣੈ ਆਪਿ ਕਰੇ ॥੩॥
ਜਬ ਆਸਾ, ਅੰਦੇਸਾ ਤਬ ਹੀ; ਕਿਉ ਕਰਿ ਏਕੁ ਕਹੈ? ॥
ਆਸਾ ਭੀਤਰਿ ਰਹੈ ਨਿਰਾਸਾ; ਤਉ ਨਾਨਕ, ਏਕੁ ਮਿਲੈ ॥੪॥
ਇਨ ਬਿਧਿ, ਸਾਗਰੁ ਤਰੀਐ ॥
ਜੀਵਤਿਆ, ਇਉ ਮਰੀਐ ॥੧॥ ਰਹਾਊ ਦੂਜਾ ॥੩॥
ਰਾਮਕਲੀ ਮਹਲਾ ੧ ॥
ਸੁਰਤਿ ਸਬਦੁ ਸਾਖੀ, ਮੇਰੀ ਸਿੰਙੀ; ਬਾਜੈ ਲੋਕੁ ਸੁਣੇ ॥
ਪਤੁ ਝੋਲੀ ਮੰਗਣ ਕੈ ਤਾਈ; ਭੀਖਿਆ ਨਾਮੁ ਪੜੇ ॥੧॥
ਬਾਬਾ! ਗੋਰਖੁ ਜਾਗੈ ॥
ਗੋਰਖੁ ਸੋ, ਜਿਨਿ ਗੋਇ ਉਠਾਲੀ; ਕਰਤੇ ਬਾਰ ਨ ਲਾਗੈ ॥੧॥ ਰਹਾਉ ॥
ਪਾਣੀ ਪ੍ਰਾਣ ਪਵਣਿ ਬੰਧਿ ਰਾਖੇ; ਚੰਦੁ ਸੂਰਜੁ ਮੁਖਿ ਦੀਏ ॥
ਮਰਣ ਜੀਵਣ ਕਉ ਧਰਤੀ ਦੀਨੀ; ਏਤੇ ਗੁਣ ਵਿਸਰੇ ॥੨॥
ਸਿਧ ਸਾਧਿਕ ਅਰੁ ਜੋਗੀ ਜੰਗਮ; ਪੀਰ ਪੁਰਸ ਬਹੁਤੇਰੇ ॥
ਜੇ ਤਿਨ ਮਿਲਾ, ਤ ਕੀਰਤਿ ਆਖਾ; ਤਾ ਮਨੁ ਸੇਵ ਕਰੇ ॥੩॥
ਕਾਗਦੁ ਲੂਣੁ, ਰਹੈ ਘ੍ਰਿਤ ਸੰਗੇ; ਪਾਣੀ ਕਮਲੁ ਰਹੈ ॥
ਐਸੇ ਭਗਤ ਮਿਲਹਿ ਜਨ ਨਾਨਕ; ਤਿਨ ਜਮੁ ਕਿਆ ਕਰੈ? ॥੪॥੪॥
ਰਾਮਕਲੀ ਮਹਲਾ ੧ ॥
ਸੁਣਿ ਮਾਛਿੰਦ੍ਰਾ! ਨਾਨਕੁ ਬੋਲੈ ॥
ਵਸਗਤਿ ਪੰਚ ਕਰੇ, ਨਹ ਡੋਲੈ ॥
ਐਸੀ ਜੁਗਤਿ, ਜੋਗ ਕਉ ਪਾਲੇ ॥
ਆਪਿ ਤਰੈ, ਸਗਲੇ ਕੁਲ ਤਾਰੇ ॥੧॥
ਸੋ ਅਉਧੂਤੁ, ਐਸੀ ਮਤਿ ਪਾਵੈ ॥
ਅਹਿਨਿਸਿ ਸੁੰਨਿ ਸਮਾਧਿ ਸਮਾਵੈ ॥੧॥ ਰਹਾਉ ॥
ਭਿਖਿਆ, ਭਾਇ ਭਗਤਿ ਭੈ ਚਲੈ ॥
ਹੋਵੈ ਸੁ ਤ੍ਰਿਪਤਿ, ਸੰਤੋਖਿ ਅਮੁਲੈ ॥
ਧਿਆਨ ਰੂਪਿ ਹੋਇ, ਆਸਣੁ ਪਾਵੈ ॥
ਸਚਿ ਨਾਮਿ, ਤਾੜੀ ਚਿਤੁ ਲਾਵੈ ॥੨॥
ਨਾਨਕੁ ਬੋਲੈ, ਅੰਮ੍ਰਿਤ ਬਾਣੀ ॥
ਸੁਣਿ ਮਾਛਿੰਦ੍ਰਾ! ਅਉਧੂ ਨੀਸਾਣੀ ॥
ਆਸਾ ਮਾਹਿ, ਨਿਰਾਸੁ ਵਲਾਏ ॥
ਨਿਹਚਉ ਨਾਨਕ, ਕਰਤੇ ਪਾਏ ॥੩॥
ਪ੍ਰਣਵਤਿ ਨਾਨਕੁ, ਅਗਮੁ ਸੁਣਾਏ ॥
ਗੁਰ ਚੇਲੇ ਕੀ, ਸੰਧਿ ਮਿਲਾਏ ॥
ਦੀਖਿਆ, ਦਾਰੂ ਭੋਜਨੁ ਖਾਇ ॥
Continued...
|
877
:
24
Wherever I look, there I see Him pervading. ||3||
877
:
25
There is doubt within me, and Maya is outside; it hits me in the eyes like an arrow.
877
:
26
Prays Nanak, the slave of the Lord's slaves: such a mortal suffers terribly. ||4||2||
877
:
27
Raamkalee, First Mehl:
877
:
28
Where is that door, where You live, O Lord? What is that door called? Among all doors, who can find that door?
877
:
29
For the sake of that door, I wander around sadly, detached from the world; if only someone would come and tell me about that door. ||1||
877
:
30
How can I cross over the world-ocean?
877
:
31
While I am living, I cannot be dead. ||1||Pause||
877
:
32
Pain is the door, and anger is the guard; hope and anxiety are the two shutters.
877
:
33
Maya is the water in the moat; in the middle of this moat, he has built his home. The Primal Lord sits in the Seat of Truth. ||2||
877
:
34
You have so many Names, Lord, I do not know their limit. There is no other equal to You.
877
:
35
Do not speak out loud - remain in your mind. The Lord Himself knows, and He Himself acts. ||3||
877
:
36
As long as there is hope, there is anxiety; so how can anyone speak of the One Lord?
877
:
37
In the midst of hope, remain untouched by hope; then, O Nanak, you shall meet the One Lord. ||4||
877
:
38
In this way, you shall cross over the world-ocean.
877
:
39
This is the way to remain dead while yet alive. ||1||Second Pause||3||
877
:
40
Raamkalee, First Mehl:
877
:
41
Awareness of the Shabad and the Teachings is my horn; the people hear the sound of its vibrations.
877
:
42
Honor is my begging-bowl, and the Naam, the Name of the Lord, is the charity I receive. ||1||
877
:
43
O Baba, Gorakh is the Lord of the Universe; He is always awake and aware.
877
:
44
He alone is Gorakh, who sustains the earth; He created it in an instant. ||1||Pause||
877
:
45
Binding together water and air, He infused the breath of life into the body, and made the lamps of the sun and the moon.
877
:
46
To die and to live, He gave us the earth, but we have forgotten these blessings. ||2||
877
:
47
There are so many Siddhas, seekers, Yogis, wandering pilgrims, spiritual teachers and good people.
877
:
48
If I meet them, I chant the Lord's Praises, and then, my mind serves Him. ||3||
877
:
49
Paper and salt, protected by ghee, remain untouched by water, as the lotus remains unaffected in water.
877
:
50
Those who meet with such devotees, O servant Nanak - what can death do to them? ||4||4||
877
:
51
Raamkalee, First Mehl:
877
:
52
Listen, Machhindra, to what Nanak says.
877
:
53
One who subdues the five passions does not waver.
877
:
54
One who practices Yoga in such a way,
877
:
55
saves himself, and saves all his generations. ||1||
877
:
56
He alone is a hermit, who attains such understanding.
877
:
57
Day and night, he remains absorbed in deepest Samaadhi. ||1||Pause||
877
:
58
He begs for loving devotion to the Lord, and lives in the Fear of God.
877
:
59
He is satisfied, with the priceless gift of contentment.
877
:
60
Becoming the embodiment of meditation, he attains the true Yogic posture.
877
:
61
He focuses his consciousness in the deep trance of the True Name. ||2||
877
:
62
Nanak chants the Ambrosial Bani.
877
:
63
Listen, O Machhindra: this is the insignia of the true hermit.
877
:
64
One who, in the midst of hope, remains untouched by hope,
877
:
65
shall truly find the Creator Lord. ||3||
877
:
66
Prays Nanak, I share the mysterious secrets of God.
877
:
67
The Guru and His disciple are joined together!
877
:
68
One who eats this food, this medicine of the Teachings,
Back to Top
|